Hun Aaee Sri Guru Kalgidhar Jee Dee Vaaree – Part 1
ਸ਼ੀ ਗੁਰੂ ਗੋਬਿੰਦ ਸਿੰਘ ਜੀ – ਗੁਰੂ ਕਲਗ਼ੀਧਰ ਚਮਤਕਾਰ – (ਪੰਨਾ 391)
….ਹੁਣ ਆਈ ਸ਼੍ਰੀ ਗੁਰੂ ਕਲਗ਼ੀਧਰ ਜੀ ਦੀ ਵਾਰੀ।
ਆਪਦਾ ਵਜੂਦ ਦਸਾਂ ਪਾਤਸ਼ਾਹੀਆਂ ਦੇ ਸਰੀਰੀ ਵਜੂਦ ਵਿਚੋਂ ‘ਨਾਨਕ ਕਮਾਲ’ ਦਾ ਗੁਰੂ ਰੂਪ ਵਜੂਦ ਆਖ਼ਰੀ ਸੀ। ਇਸ ਵੇਲੇ ਜੀ ਉਠੇ ਲਿਵਧਾਰੀ ਲੋਕਾਂ ਦੇ ਦੁਆਲੇ ਜਗਤ ਨੇ ਪੂਰਨ ਤਬਾਹੀ ਦਾ ਸਾਮਾਨ ਕਰ ਰੱਖਿਆ ਸੀ। ‘ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ ॥’
ਸਤਿਨਾਮੀ ਫਿਰਕੇ ਨੂੰ ਔਰੰਗਜ਼ੇਬ ਤਹਤੇਗ਼ ਕਰ ਚੁਕਾ ਸੀ, ਕਈ ਬੇਨਵਾ ਫਕੀਰ ਡੋਬੇ ਜਾ ਚੁਕੇ ਸੇ, ਕਈ ਸੂਫੀ ਫਕੀਰ ਕਤਲ ਹੋ ਚੁਕੇਸੇ। ਕਸ਼ਮੀਰੀ ਬ੍ਰਹਮਣ ਤੇ ਕੌਮਾਂ ਦੀਆਂ ਕੌਮਾਂ ਜਬਰਨ ਮੁਸਲਮਾਨ ਕੀਤੀਆਂ ਜਾ ਰਹੀਆਂ ਸਨ, ਰਾਜਪੂਤ ਧੀਆਂ ਦੇ ਕੇ ਜ਼ੇਰ ਹੋ ਚੁਕੇ ਸਨ। ਔਰੰਗਜ਼ੇਬ ਦੀ ਸ਼ਰ੍ਹਾ ਤੇ ਜ਼ੁਲਮ ਇਸ ਵੇਲੇ ਜ਼ੋਰਾਂ ਵਿਚ ਸੀ। ਹਿੰਦੂ ਬਰਤਰਫ਼ ਕੀਤੇ ਗਏ, ਮੰਦਰ ਢਾਹੇ ਗਏ, ਤੀਰਥ ਯਾਤ੍ਰਾ ਕ੍ਰੀਬਨ ਬੰਦ ਤੇ ਉਤੋਂ ਤੇਗ਼ ਜਾਰੀ ਕਿ ਮੁਸਲਮਾਨ ਕਰੋ। ਇਸ ਵੇਲੇ ਸਿਖ ਫਿਰਕਾ ਉਸ ਨੂੰ ਇਕ ਭਾਰੀ ਕੰਟਕ ਦਿੱਸਦਾ ਸੀ। ਇਹ ਫਿਰਕਾ ਇਕ ਫਕੀਰੀ ਫਿਰਕਾ ਸੀ, ਇਹ ਫਕੀਰ ਖ਼ੁਦੀ ਤੇ ਖ਼ੁਦਾ (ਆਪੇ ਤੋਂ ਰੱਬ) ਦੇ ਡੂੰਘੇ ਭੇਤਾਂ ਤੋ ਵਾਕਫ ਸਨ। ਇਹ ਜੰਗਲੀਂ ਵੱਸਣ ਵਾਲੇ ਬੈਰਾਗੀ ਨਹੀਂ ਸੇ। ਇਹ ਇਖ਼ਲਾਕੀ ਮੇਅਰਾਜ ਤੋ ਨਿਪੁੰਸਕਤਾ ਵੱਲ ਝੁਕ ਗਏ ਕਾਇਰ ਨਹੀਂ ਸੇ। ਇਹ ਪਰਮੇਸ਼ੁਰ ਤੋਂ ਡਰਦੇ, ਪਰ ਮਾਇਆ ਤੋਂ ਅਭੈ ਤੇ ਬੇਲੋੜ ਸੇ। ਇਹ ਮਰਦ ਸੇ, ਮਰਦ ਦੇ ਚੇਲੇ ਸੇ ਤੇ ਮਰਦਊਪਨੇ ਵਿਚ ਜੀਉ ਉਠੇ ਸੇ। ਇਨ੍ਹਾਂ ਦੀ ਮਰਦਊ ਰੂਹਾਨੀਅਤ ਦੇ ਸ਼ਿਖਰੀਂ ਜਾ ਚੜ੍ਹੀ ਸੀ, ਇਨ੍ਹਾਂ ਦੇ ਰੰਗ ਪਾਤਸ਼ਾਹ ਨੂੰ ਪਤਾ ਸਨ। ਸੋ ਐਉਂ ਜਾਪਦਾ ਹੈ ਕਿ ਉਸ ਨੇ ਪਹਿਲੇ ਤਾਂ ਪਹਾੜੀ ਰਾਜੇ ਇਨ੍ਹਾਂ ਦੇ ਗਲੇ ਪਾਏ ਕਿ ਹਿੰਦੂ ਆਪੋ ਵਿਚ ਕਟ ਮਰਨ ਤੇ ਮੈਨੂੰ ਕੁਛ ਨਾ ਕਰਨਾ ਪਵੇ। ਪਾਤਸ਼ਾਹ ਨੂੰ ਪਤਾ ਸੀ ਕਿ ਸਿਖਾਂ ਦੀ ਰਵਸ਼ ਵੱਖਰੀ ਹੈ ਤੇ ਹਿੰਦੂ ਅਕਬਰ ਦੇ ਵੇਲੇ ਤੋਂ ਦੰਦ ਪੀਹ ਰਹੇ ਹਨ, ਇਨ੍ਹਾਂ ਨੂੰ ਇਸ਼ਾਰਾ ਦੇ ਕੇ ਸਿੱਖਾਂ ਦੇ ਗਲ ਪਾ ਦੇਣਾ ਰਾਜਨੀਤੀ ਹੈ। ਦੂਜੇ ਪਾਸੇ ਸਿਖਾਂ ਦਾ ਇਨ੍ਹਾਂ ਪਹਾੜੀ ਰਾਜਿਆਂ ਅਗੇ ਸਹਿਨਸ਼ੀਲਤਾ ਨਾਲ ਪਿਸ ਜਾਣਾ ਇਸ ਵੇਲੇ ਰੂਹਾਨੀ ਜੇਰਾ ਨਹੀਂ ਪਰ ਰੂਹਾਨੀ ਮੌਤ ਸੀ।
ਗੁਰੂ ਗੋਬਿੰਦ ਸਿੰਘ ਜੀ ਵਿਚ ‘ਅਰਸ਼ੀ ਵਿੱਦਯਾ, ਉਨਰ, ਕਾਰੀਗਰੀ’ ਨਾਨਕ ਕਮਾਲ ਤੇ ਸਨ। ਜਿੱਕੂੰ ਇਸ ਆਦਰਸ਼ ਦੇ ਪ੍ਰਚਾਰ ਲਈ ਪਹਿਲੇ ਨਵਾਂ ਸਤਿਗੁਰਾਂ ਨੇ ਵਕਤ ਵਕਤ ਦੀਆਂ ਲੋੜਾਂ ਪੂਰੀਆਂ ਕੀਤੀਆਂ ਤੇ ਮੁਸ਼ਕਲਾਂ ਹੱਲ ਕੀਤੀਆਂ, ਤਿਵੇਂ ਹੁਣ ਵਕਤ ਆ ਗਿਆ ਕਿ ਕਲਗ਼ੀਧਰ ਨੂੰ ਹੋਰ ਕਮਾਲ ਦਿਖਾਉਣੇ ਪੈਣ। ਇਹ ਮਾਮਲੇ ਬੜੇ ਕਠਨ ਹਨ, ਇਸੇ ਕਰਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨੂੰ ਸਮਝਣਾ ਕਠਨ ਹੈ ਤੇ ਮੁਅੱਰਖ ਟਪਲੇ ਖਾਂਦੇ ਹਨ।
ਗੁਰ ਨਾਨਕ ਕਮਾਲ ਸੀ – ‘ਪਵਿੱਤ੍ਰ ਰਹਿਣਾ’ ਤੇ ‘ਅੰਦਰਲੇ ਨੂੰ ਲਗਾਤਾਰ ਅਨੰਤ ਦੇ ਲਗਾਉ ਵਿਚ ਰੱਖਣਾ’ ਤੇ ਇਸ ਤਰ੍ਹਾਂ ਰਹਿਂਦੇ ਹੋਏ ਵਿਸ਼ੇਸ਼ ਕਰਕੇ ‘ਜੀਵਨ ਗ੍ਰਿਹਸਤੀ’ ਰੱਖਣਾ। ਗ੍ਰਿਹਸਤ ਦੇ ਸਾਰੇ ਪਹਿਲੂਆਂ ਵਿਚ ਸਾਰੇ ਸਤਿਗੁਰ ਇਹ ‘ਅਨੰਤ ਵਿਚ ਨਿਰੰਤਰ ਲਗਾਉ’ ਸਿਖਾਉਂਦੇ ਰਹੇ ਤੇ ਲੁਆਉਂਦੇ ਰਹੇ। ਦਸਾਂ ਪਾਤਸ਼ਾਹੀਆਂ ਦੇ ਮਨੋਰਥ ‘ਮਨ ਦੇ ਤੇ ਜ਼ਿੰਦਗੀ ਦੇ ਇਕ ਤੁਲਵੇਂ ਤੋਲ ਦੇ ਅਰ ਟਿਕਵੀਂ ਇਕਸਵਰਤਾ’ ਦੇ ਅਮਲੀ ਆਦਮੀ ਪੈਦਾ ਕਰਨ ਦੇ ਸਨ। ਹੁਣ ਵਕਤ ਆਇਆ ਸੰਸਾਰ ਵਿਚ ਸਭ ਤੋਂ ਕਠਨ ਤੇ ਭਿਆਨਕ ਕੰਮ – ਜੰਗ – ਦਾ। ਇਨ੍ਹਾਂ ਗ੍ਰਿਹਸਤੀਆਂ ਨੂੰ ਜੰਗ ਕਰਨੇ ਹੀ ਪੈ ਗਏ। ਚਾਹੇ ਓਹ ਆਪ ਨਾ ਚਾਹੁਣ ਵਾਲੇ ਸੇ; ਪਰ ਸਮੇਂ ਦੇ ਅੰਨਯਾਯ ਤੇ ਧੱਕੇ ਨੇ ਓਹਨਾਂ ਦੇ ਗਲ ਜੰਗ ਮੜ੍ਹ ਦਿੱਤੇ ਤੇ ਓਹਨਾਂ ਨੂੰ ਸਵੈ ਰੱਖਿਆ ਲਈ ਯਾ ਦੀਨਾਂ ਦੀ ਰੱਖਿਆ ਲਈ ਜੰਗ ਕਰਨੇ ਪੈ ਗਏ। ਜੰਗ ਕਲਗ਼ੀਧਰ ਜੀ ਨੇ ਨੇਉਤੇ ਨਹੀਂ, ਪਰ ਸਮੇਂ ਦੇ ਜ਼ੁਲਮ ਤੋਂ ਮਜ਼ਲੂਮਾਂ ਦੀ ਰੱਖਿਆ ਲਈ ਘਰ ਆ ਗਏ ਜੰਗ ਦੀ ਪ੍ਰਾਹੁਣਚਾਰੀ ਕੀਤੀ ਹੈ। ਜੰਗ ਦੇ ‘ਹਿਲਾਉ ਪ੍ਰਯਤਨ ਤੇ ਪ੍ਰੀਵਰਤਨ’ ਵਾਲੇ ਸਮੇਂ ਭੀ ਅੰਦਰਲੇ ਦਾ ਲਗਾਉ ਅਨੰਤ ਵੱਲ ਲੱਗਾ ਰਹੇ, ਇਹ ‘ਕਲਗ਼ੀਧਰ ਕਮਾਲ’ ਹੈ।
ਅਮਨ ਨਾਲ ਰਾਜ ਕਰਦਿਆਂ ਜਿਸ ਤਰ੍ਹਾਂ ਜਨਕ ਸੀ, ਵਿਹਾਰ ਕਾਰ ਕਰਦਿਆਂ ਜਿੱਕੂੰ ਨਰਸੀ, ਕਮਾਮ ਕਰਦਿਆਂ ਜਿੱਕੂੰ ਕਬੀਰ ਤੇ ਨਾਮਾ ਸੀ, ਖੇਤੀ ਕਰਦਿਆਂ ਜਿੱਕੂੰ ਧੰਨਾ ਸੀ, ਤਿੱਕੂੰ ਦਿਲ ਦਾ ਰੁਖ਼ ਸਾਈਂ ਵੱਲ ਰੱਖਣ ਦੇ ਉੱਚੇ ਉੱਚੇ ਨਮੂਨੇ ਸਿੱਖਾਂ ਵਿਚ ਹਰ ਪੇਸ਼ੇ ਦੇ ਆਦਮੀਆਂ ਦੇ ਆਮ ਸਨ! ਜੰਗ ਵਿਚ ਧਰਮ ਨਿਭੇ, ਏਸ ਗੱਲ ਦੀ ਨੀਂਹ ਛੇਵੇਂ ਸਤਿਗੁਰਾਂ ਨੇ ਧਰੀ ਤੇ ਇਹ ਗੱਲ ਅਟੱਲ ਮੁਸ਼ਕਲ ਦੀ ਸ਼ਕਲ ਵਿਚ ਕਲਗ਼ੀਆਂ ਵਾਲੇ ਦੇ ਸਾਹਮਣੇ ਆਈ । ਓਹਨਾਂ ਨੇ ਕੌਮ ਨੂੰ ਸ੍ਰੀ ਗੁਰ ਅਰਜਨ ਤੇ ਸ੍ਰੀ ਗੁਰੂ ਤੇਗ਼ ਬਹਾਦਰ ਵਾਲਾ ਆਦਰਸ਼ – ਮੌਤ ਨੂੰ ਮਖ਼ੌਲ ਕਰਨ ਵਾਲਾ – ਪੇਸ਼ ਕੀਤਾ, ਪੰਜ ਨਿਤਰੇ, ਪੰਜਾਂ ਦੀ ਕੌਮ ਬਣਾਈ, ਜਿਨ੍ਹਾਂ ਵਿਚ ਤੀਜੇ ਚੌਥੇ ਸਤਿਗੁਰਾਂ ਦਾ ਜੀ ਉਠਿਆਂ ਦਾ ਜੁਦਾ ਭਾਈਚਾਰਾ ਹੋਣ ਦਾ ਆਦਰਸ਼ ਪਾਕੇ ਵਹਿਮੀ ਮਤਾਂ ਤੋਂ ਉੱਕਾ ਤੋੜ ਲਿਆ। ਕਿਸੇ ਵਡਿੱਤ ਦੇ ਵਹਿਮ ਯਾ ਸੂਗ ਤੋਂ ਨਹੀਂ, ਪਰ ਜਥੇਬੰਦ ਕਰਨ ਲਈ ਹੁਣ ਦੱਸਿਆ ਕਿ ਅਨੰਤ ਦੇ ਲਗਾਉ ਵਿਚ ਜੋ ਸੁਰਤ ਸਾਈਂ ਵੱਲ ਰਹਿਂਦੀ ਹੈ ਉਹ ਇਕ ਖੁਸ਼ੀ ਹੈ, ‘ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ ॥’ ਉਹ ਚੜ੍ਹਦੀ ਅਵਸਥਾ ਹੈ, ਉਹ ਰੂਹ ਦਾ ਖੇੜਾ ਹੈ, ਉਹ ਰਸ ਹੈ, ਉਸ ਲਈ ਭੈ ਤੇ ਭਰਮ ਕੁਛ ਚੀਜ਼ ਨਹੀਂ। ਜਿਸ ਦੇ ਅੰਦਰ ਮੌਲਾ ਹੈ, ਉਸ ਦੀ ਗਰਦਨ ਝੂਠੇ ਅਗੇ ਨਹੀਂ ਝੁਕੇਗੀ। ਜਿਸ ਦੇ ਅੰਦਰ ‘ਨਾਨਕ ਦਾ ਸੱਚ, ਤੇ ਸੱਚਾ ਰੱਬ’ ਹੈ, ਉਹ ਜ਼ਾਲਮ ਕਮੀਨੇ ਅਗੇ ਨਹੀਂ ਨਿਵੇਂਗਾ! ਰੂਹਾਨੀ ਔਜ ਜਿਸ ਦਾ ਹੋ ਚੁੱਕਾ ਹੈ, ਉਹ ਇਕ ਸ਼ਕਤੀ ਹੈ, ਇਕ ਉੱਚ ਆਚਰਨ ਹੈ, ਇਕ ਤਾਕਤ ਹੈ, ਉਹ ‘ਜੋਧ ਮਹਾ ਬਲ ਸੂਰ’ ਹੈ, ਉਹ ਆਤਮ-ਬਲ ਹੈ, ਆਪੇ ਦਾ ਕੇਂਦ੍ਰੀ ਸਾਹਸ ਹੈ। ਇਉਂ ਸਤਿਗੁਰ ਨੇ ਫਕੀਰਾਂ ਨੂੰ ਫਕੀਰੀ ਦੇ ਨੁਕਤੇ ਤੋਂ ਦੱਸਿਆ ਕਿ ਰਣ ਤੱਤੇ ਵਿਚ ਭੀ ਲਿਵ ਨਾ ਟੁੱਟੇ, ਪਰ ਨਾ ਟੁੱਟੇ।
ਇਕ ਤੋਂ ਵਧੀਕ ਵਾਰ ਰਾਜਿਆਂ ਨੂੰ ਸਮਝਾਇਆ, ਦੇਸ਼ ਦੀ ਦੁਰਗਤ ਦੱਸੀ। ਜਦੋਂ ਓਹ ਨਾ ਟਲੇ ਤੇ ਅਕਾਰਨ ਲੜਨ ਆ ਗਏ ਤਾਂ ਫਕੀਰ ਖੜੇ ਹੋ ਗਏ। ਇਨ੍ਹਾਂ ਦੇ ਦਿਲ ਸਤਿਗੁਰ ਨੇ ਕੀਨਾਂ ਨਹੀਂ ਪਾਇਆ, ਸੂਗ ਨਹੀਂ ਸਿਖਾਈ ਕਿਉਂਕਿ ਓਹਨਾਂ ਦਾ ਆਪਣਾ ਸੀਨਾ ਕੀਨੇ ਤੋਂ ਸਾਫ ਹੈ। ਭਾਈ ਨੰਦ ਲਾਲ ਜੀ ਸਾਖ ਭਰਦੇ ਹਨ:-
ਖਾਲਿਸੋ ਬੇ ਕੀਨਾ ਗੁਰ ਗੋਬਿੰਦ ਸਿੰਘ।
ਹਕ ਹਕ ਆਈਨਾ ਗੁਰ ਗੋਬਿੰਦ ਸਿੰਘ।
ਪਾਪ ਭਰੀ ਦੇ ਦੂਏ ਦੀ ਮੁਲਕਗੀਰੀ ਦੀ ਹਵਸ ਨਹੀਂ ਸਿਖਾਈ। ਪਰ ਮਜ਼ਲੂਮਾਂ ਤੋਂ ਜ਼ੁਲਮ ਦੂਰ ਕਰਨ ਦੀ ਅਰ ਮਾਦੀ ਤਾਕਤਾਂ ਅੱਗੇ ਆਪਣੀ ਰੂਹਾਨੀਅਤ ਨੂੰ ਨਾ ਝੁਕਾਉਣ ਦੀ ਬੀਰਤਾ ਸਿਖਾਈ, ਨਮੂਨੇ ਲਈ ਦੇਖੋ:-
{ਰੂਹਾਨੀ ਕਮਾਲ}
1) ਅਨੰਦ ਪੁਰੋਂ ਸਖਤ ਮੁਹਾਸਰੇ ਦੇ ਬਾਦ ਨਿਕਲਦੇ ਹਨ, ਦੁਸ਼ਮਨ ਦਲ ਵਿਚੋਂ ਨਿਕਲ ਟੁਰਦੇ ਹਨ, ਕਈ ਮੀਲ ਜਾ ਕੇ ਤ੍ਰਿਪਹਿਰੇ ਦਾ ਸਮਾ ਆ ਜਾਂਦਾ ਹੈ ਉਹ ਰੂਹਾਨੀ ਕਮਾਲ ਵਾਲਾ ਬੋਲਦਾ ਹੈ, ‘ਥੰਮ’ ਤੇ ਆਸਾ ਦੀ ਵਾਰ ਦਾ ਦੀਵਾਨ ਸਜ ਜਾਂਦਾ ਹੈ। ਇਹ ਕੰਮ ਕੋਈ ਜਰਨੈਲ ਨਹੀਂ ਕਰ ਸਕਦਾ, ਪਰ ਰੂਹਾਨੀ ਔਜ ਵਾਲਾ, ਕੀਨੇ ਤੋਂ ਸਾਫ, ਅਨੰਤ ਵਿਚ ਚੁਭੀ ਹੋਈ ਸੁਰਤਿ ਵਾਲਾ ਕਾਮਲ ਗੁਰੂ ਗੋਬਿੰਦ ਸਿੰਘ ਹੀ ਕਰ ਸਕਦਾ ਹੈ। ਓਹਨਾਂ ਦੇ ਜੰਗ ਨਫਰਤ ਤੇ ਮਬਨੀ ਨਹੀਂ, ਪਰ ਉਤਸ਼ਾਹ ਤੇ ਮਬਨੀ ਸਨ। ਇਸ ਤੋਂ ਸਾਫ ਹੈ ਕਿ ਓਹਨਾਂ ਨੇ ਸਿਪਾਹੀ ਜੀਵਨ ਤੇ ਲੋਕਾਂ ਉੱਤੋਂ ਰੂਹਾਨੀ ਜੀਵਨ ਨੂੰ ਨਹੀਂ ਵਾਰਿਆ ਅਰ ਰੂਹਾਨੀ ਜੀਵਨ ਨੂੰ ਕਾਮਯਾਬ ਰੱਖਣ ਵਿਚ ਕਿਸੇ ਜਰਨੈਲੀ ਲੋੜ ਨੂੰ ਪ੍ਰੌਢਤਾ ਨਹੀਂ ਦਿੱਤੀ ਅਰ ਕਦੀ ਖਤਰੇ ਵਿਚ ਪੈ ਜਾਣੋਂ ਦਰੇਗ਼ ਨਹੀਂ ਕੀਤਾ।
2) ਔਰੰਗਜ਼ੇਬ ਵਲੋਂ ਰਾਜ, ਖ਼ਿਤਾਬ, ਜਗੀਰਾਂ, ਇੱਜ਼ਤਾਂ ਦੇ ਲਾਲਚ ਆਉਂਦੇ ਹਨ ਕਿ ਰਜਵਾੜਿਆਂ ਵਾਂਗੂ ਰਾਜਾ ਹੋ ਕੇ ਸੁਖ ਮਾਣੋ, ਪਰ ਉਹ ਇਖਲਾਕੀ ਤੇ ਰੂਹਾਨੀ ਕਮਾਲ ਵਾਲਾ ਕਬੂਲ ਨਹੀਂ ਕਰਦਾ। ਦੂਸਰਿਆਂ ਦੀ ਆਜ਼ਾਦੀ ਖੁਹਣੀ ਅਪਣਾ ਰਾਜ ਤੇ ਸੁਖ ਲੋੜਨੇ ਪ੍ਰਯੋਜਨ ਨਹੀਂ, ਅਰਥਾਤ ਤ੍ਰਿਸ਼ਨਾਂ ਕਾਰਨ ਨਹੀਂ ਜੇ ਤਲਵਾਰ ਪਕੜਵਾ ਰਹੀ ਹੈ, ਪਰ ਸੁਰਤਿ ਨੂੰ ਝੁਕਣ ਨਹੀਂ ਦੇਣਾ, ਲਿਵ ਨੂੰ ਭੈ ਤੇ ਲੋਭ ਦੇ ਤਾਬੇ ਨਹੀਂ ਹੋਣ ਦੇਣਾ, ਇਹ ਹੈ ਨਿਰਭੈਤਾ ਤੇ ਸੁਤੰਤ੍ਰਤਾ ਦਾ ਉੱਚਾ ਖਿਆਲ ਜੋ ਤਲਵਾਰ ਪਕੜਵਾ ਰਿਹਾ ਹੈ। ਇਹ ਹੰਕਾਰ ਭੀ ਨਹੀਂ ਹੈ, ਹੰਕਾਰ ਉਸ ਆਦਮੀ ਦੀ ਮਸਤੀ ਹੈ ਜਿਸ ਦੇ ਅੰਦਰ ਲਿਵ ਨਹੀਂ ਹੈ, ਅੰਦਰੋਂ ਸੱਖਣਾ ਹੈ ਤੇ ਬਾਹੂਬਲ, ਪਦਾਰਥ ਯਾ ਹਰ ਨਾਸ਼ਮਾਨ ਤਾਕਤਾਂ ਤੇ ਹੈਂਕੜਦਾ ਹੈ, ਪਰ ਇਹ ਨਿਰੋਲ ਚੜ੍ਹਦੀ ਕਲਾ ਦਾ ਬਲ ਹੈ ਜੋ ਨਿਰਮਾਨ ਹੈ, ਵੈਰਾਗ ਵਿਚ ਹੈ, ਸੰਸਾਰ ਨੂੰ ਨਾਸ਼ਮਾਨ ਵੇਖਦਾ ਹੈ, ਤਨ ਮਿਥਿਆ ਜਾਣਦਾ ਹੈ, ਸ੍ਰਿਸ਼ਟੀ ਰਚਨਾ ਵਿਚ ਖੰਡਾ (ਮੌਤ) ਪ੍ਰਿਥਮੇਂ ਸਾਜਿਆ ਜਾਂਦਾ ਤੱਕਦਾ ਹੈ ਤੇ ਇਸ ਕਰ ਕੇ ਅਭੈ ਹੈ ਕਿ ਉਸ ਨੂੰ ਇਸ ਨਾਸ਼ਮਾਨ ਵਿਚ ਇਕ ਅਵਿਨਾਸ਼ ਕਿਣਕਾ, ਇਕ ਨਾਸ਼ ਰਹਿਤ ਟੇਕ ਦਾ ਕੇਂਦਰ – ‘ਅਨੰਤ ਵਿਚ ਨਿਰੰਤਰ ਅੰਦਰਲੇ ਦਾ ਲਗਾਉ’ ਅਰਥਾਤ ਲਿਵ ਦਾ ਯਥਾਰਥ ਆਸਰਾ ਮਿਲ ਗਿਆ ਹੈ। ਉਹ ਤਲਵਾਰ ਚਲਾਉਂਦਾ ਹੈ ਕਿ ਹਾਂ, ਮੈਂ ਇਸ ਕਿਣਕੇ ਨੂੰ, ਹੇ ਜ਼ਾਲਮ! ਤੇਰੇ ਭੈ ਅਗੇ, ਨਹੀਂ ਦੇ ਦੇਣਾ, ਭੈ ਆਇਆ ਲਿਵ ਗਈ, ਤ੍ਰਿਸ਼ਨਾ ਆਈ ਲਿਵ ਗਈ।
3) ਹਾਂ ਜੀ, ਕਈ ਇਖ਼ਲਾਕੀ ਮਹਾਤਮਾਂ ਜੰਗ ਨੂੰ ਪਾਪ ਦੱਸਦੇ ਹਨ। ਹਾਂ, ਜੋ ਨਿਰਾ ਹੰਕਾਰ ਕਰਕੇ, ਲੜਦੇ ਮਰਦੇ ਹਨ ਉਹ ਪੁੰਨ ਨਹੀਂ ਕਰ ਰਹੇ, ਪਰ ਜਿਸਦੇ ਅੰਦਰ ‘ਲਿਵ’ ਦੀ ਅਸਲੀਅਤ ਹੈ ਤੇ ਉਸਦੇ ਅੰਦਰ ਨਾ ਝੁਕਣ ਵਾਲੀ ਤਾਕਤ ਹੈ, ਉਹ ਜੇ ਦੀਨ ਰਖਯਾ ਹਿਤ ਯਾ ਲਿਵ ਲਾ ਰਹੇ ਸਾਧੂਆਂ ਹਿਤ ਨਹੀਂ ਝੁਕਦਾ, ਤੇ ਜ਼ਾਲਮ ਦੇ ਅੱਗੇ ਆਪਣੀ ਅਮੁੜ ਤਲਵਾਰ ਦੀ ਢਾਲ ਪੇਸ਼ ਕਰਦਾ ਹੈ, ਤਾਂ ਉਹ ਆਤਮਕ ਨੁਕਤੇ ਤੋਂ ‘ਜੋਧਮਹਾਬਲਸੂਰ’* (*ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ ॥) ਦਾ ਕੰਮ ਕਰ ਰਿਹਾ ਹੈ, ਉਹਦੇ ਅੰਦਰ ਹਉ ਨਹੀਂ, ਪਰ ‘ਰਾਮਰਹਿਆ ਭਰਪੂਰ’ ਹੈ। ਉਸਦਾ ਜੰਗ ਪੁੰਨ ਕਰਮ ਹੈ, ਤੇ ਭਾਰੀ ਕੁਰਬਾਨੀ ਹੈ।
ਸੇਲ੍ਹੀਆਂ ਵਾਲੇ ਨਾਨਕ ਨੇ ਅੱਜ ਕਲਗ਼ੀਆਂ ਲਾ ਕੇ ਤਲਵਾਰ ਫੜੀ ਹੈ, ਕਹਿਂਦਾ ਹੈ ਜੀਕੂੰ ਮੈਂ ਹਰ ਸੰਸਾਰ ਦੇ ਫਕੀਰ ਨੂੰ ਜਿੱਤਿਆ ਸੀ, ਜੀਕੂੰ ਬਾਬਰ ਅਗੇ ਨਹੀਂ ਝੁਕਿਆ ਸਾਂ, ਤੀਕੂੰ ਰਾਜਿਆਂ ਤੇ ਜ਼ਾਲਮ ਔਰੰਗਜ਼ੇਬ ਦੀ ਤਲਵਾਰ ਅਗੇ ਨਹੀਂ ਝੁਕਣਾ, ਹੁਣ ਰਾਖੀ ਕਰਾਂਗਾ, ਪਰ ਦੇਖੋ ਮੇਰੀ ਕਮਾਲ, ਖੜਕਦੇ ਖੰਡੇ ਵਿਚ ਮੇਰਾ ਲਗਾਤਾਰੀ ਲਗਾਉ ਉਸੇ ਤਰ੍ਹਾਂ ਰਹੇਗਾ, ਚੁਭੀ ਰਹੇਗੀ ਮੇਰੀ ਸੁਰਤੀ ਮਚੇ ਜੰਗਾਂ ਵਿਚ ਭੀ ਉਸ ਮਿੱਤ੍ਰ ਪਿਆਰੇ ‘ਅਨੰਤ’ ਵਿਖੇ।
To be continued…
This entry was posted on Friday, January 5th, 2007 at 12:54 am and is filed under Literature, Sikh History. You can follow any responses to this entry through the RSS 2.0 feed. You can leave a response, or trackback from your own site.

?? ?? ??? ???? ???? ?????? ????
??????
???? ??? ????? ?? ????? ???? ?? ???? ????? ???? ?? ? ???? ?? ?? ?????? ????? ( ?????? 134 ???? ???) ??? ? ????? ???? ??? ??? ???? ?? ? ?????? ????? ?? ???? ?? ?????? ???? ???????? ???? ????????? ???? ?? ?? ???? ?? ? ????? ??? ?????? ????? ??? ???? 2 ?? ??? ?? ? ????????? ?? ????? ?? ??? ? ??? ??????? ??? ?????? ?? ???? ??? ?????? ?? ??????? ?? ???? ?? ???? ?? ??????? ?? ?? ??? ????? ?? ??? ????? ?? ???? ??? ???? ???????? ?? ???? ?? ?
?? ???? ????? ?? ???? ???? ?? ??????? ???? ?? ?? ? ???? ? ???? ???? ?? ????? ???????? ???? ???? ??? ???? , ??????? ??????? ?? ??? ? ?????? ?? ???? ?? ?????? ?? ?????? ???? ?? ?? ????? ??? ??? ??? ??? ???? ???????? ?? ??? ??? ???? ???? ?? ????? ??? ?
?????? ?? ???? ?? ? ??? ?? ????? ?? ? ?????? ?? ???? ?? ???? ?????? ???? ??? ???? ??? ?? ? ????? ?? ??????? ???? ????? ??????? ? ?????? ??? ?????? ???? ??? ?? ??? ?? ? ???? ????? ????? ?? ???? ?? ?? ??? ?? ??? ?????? ?? ?? ???? ?? ? ????? ?? ???? ?????? ??? ?? ?? ??? ?????? ?? ????? ???? ?? ????? ??? ?? ? ???? ???? ????? ?? ???? ??? ??? ????? ? ??? ?? ???? ???? ??? ? ?? ??? ??? ??? ???? ???? ?? ?????? ???? ??? ?? ? ?? ???? ? ??? ?? ???? ???? ?? ??? ?? ? ?????? ???? ?? ??????? ????? ????? ???? ????? ????? ??? ??????? ?????? ??? ?????? ?? ??? ??? ?????? ??? ???? ?????? ?? ???? ?? ?? ???? ???? ????? ??? ???? ?? ??? ???
?? ?? ???? ???? ???? ??? , ????? ????? ???? ??? ? ???? ????? ??? ???? ???? ?? ???? ??? ? ???? ??? ???? ?? ???? ??? ?? ???? ??? ?? ?? ????? ?? ???????, ?????? ??????? ?? ?? ? ?? ???? ?? ?? ?? ???????? ?? ( ???? ) ??? ?????? ? ???? ??? ??????? ?? ??? ??? ???? ? ????? ?? ???? ? ?? ? ??? ???? ???? ?? ?? ??? ????? ?? ????? ???? ??? ??? ??? ? ??? ??? ??????? ?? ?? ??? ?? ???? ?? ? ???? ?? ????? ? ????? ? ???? ?? ??? ?? ?????? ??????? ???? ???? ? ??? ????? ??? ??? ?? ?? ?? ?? ??????? ?? ????? ????? ??? ? ?????? ???? ??????? ?? ???? ???? ?????? ?? ????? ??? ????? ??? ???? ? ???? ???? ?? ???? ?? ??? ??? ????? ?? ??? ?? ??????? ?? ???? ?? ?????? ?? ?????? ???? ?? ???? ?? ??? ???? ???? ??? ??? ???? ? ?? ?? ???? ?? ???????? , ???? ?? ????? ?????? ???? ?? ?? ?? ???????? ??? ?? ???? ??????? ?? ???? ?? ? ???? ?????
??? ?????? ????? ?? ????????? ?? ???????? ?? ??? ?? ? ???? ??? ??? ??? ??? ???? ????? ?? ?????? ?? ???? ?? ???? ?? ? ???? ????? ?? ??? ??????? ?? ??? ?? ??? ??????? ???? ?? ???? ?? ?? ???????? ?? ???? ?? ?
?????? ?? ???? ?????? ?? ????? ?? ? ?? ?? ????? ?????? ?? ?????? ?? ????? ??????? ?? ?????? ?? ????? ???? ????? ??? ???? ????
????? ???? ?????